ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵਲੋਂ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫ਼ਾਰ ਗਰਲਜ਼ , ਸੈਕਟਰ-11, ਚੰਡੀਗੜ੍ਹ ਵਿਖੇ “ ਅੰਤਰ ਕਾਲਜ ਪੰਜਾਬੀ ਵਿਰਾਸਤੀ ਪ੍ਰਸ਼ਨੋਤਰੀ ਮੁਕਸਬਲਾ “ ਕਰਵਾਇਆ ਗਿਆ

ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ, ਸੈਕਟਰ-11,ਚੰਡੀਗੜ੍ਹ ਵਿੱਚ ਪ੍ਰਿੰਸੀਪਲ ਡਾ. (ਪ੍ਰੋ.) ਅਨੀਤਾ ਕੌਸ਼ਲ ਦੀ ਸਰਪ੍ਰਸਤੀ ਹੇਠ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਮਿਤੀ 28 ਸਤੰਬਰ,2023 ਨੂੰ ਅੰਤਰ ਕਾਲਜ ਪੰਜਾਬੀ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ।ਪੰਜਾਬੀ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਵੱਲੋਂ ਕੁਇਜ਼ ਮਾਸਟਰ ਡਾ. ਬਲਵਿੰਦਰ, ਵੱਖ- ਵੱਖ ਕਾਲਜਾਂ ਤੋਂ ਆਏ ਅਧਿਆਪਕ ਸਾਹਿਬਾਨਾਂ ਅਤੇ ਆਈਆਂ ਟੀਮਾਂ ਦਾ ਸੁਆਗਤ ਕੀਤਾ ਗਿਆ। ਮੁਕਾਬਲੇ ਵਿੱਚ ਕੁਇਜ਼ ਮਾਸਟਰ ਡਾ.ਬਲਵਿੰਦਰ ਵੱਲੋਂ ਵਿਦਿਆਰਥਣਾਂ ਨੂੰ ਪੰਜਾਬੀ ਵਿਰਾਸਤ ਨਾਲ ਜੁੜੇ ਭਿੰਨ- ਭਿੰਨ ਵਿਸ਼ਿਆਂ ਤੇ ਮੌਖਿਕ ਅਤੇ ਵਿਰਾਸਤੀ ਵਸਤਾਂ ਨਾਲ ਜੁੜੀਆਂ ਤਸਵੀਰਾਂ ਵਿਖਾ ਕੇ ਸਵਾਲ ਪੁੱਛੇ ਗਏ।ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਵਿੱਚੋਂ ਆਈਆਂ ਨੌ ਟੀਮਾਂ ਨੇ ਹਿੱਸਾ ਲਿਆ।

ਪ੍ਰਿੰਸੀਪਲ ਪ੍ਰੋ. (ਡਾ.) ਅਨੀਤਾ ਕੌਸ਼ਲ ਨੇ ਜੇਤੂ ਟੀਮਾਂ ਨੂੰ ਸਰਟੀਫਿਕੇਟ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਅਤੇ ਵਧਾਈ ਦਿੱਤੀ।ਡਾ. ਬਲਵਿੰਦਰ ਨੇ ਮੁਕਾਬਲੇ ਦੇ ਅੰਤ ਵਿੱਚ ਭਾਗੀਦਾਰ ਟੀਮਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਅਜਿਹੇ ਪ੍ਰੋਗਰਾਮ ਉਲੀਕਣਾ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਅਤੇ ਗਿਆਨ ਨਾਲ ਭਰਪੂਰ ਰਹਿਣ ਦਾ ਇੱਕ ਵਧੀਆ ਉਪਰਾਲਾ ਹੈ। ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਡਾ. ਗੁਰਦੀਪ ਕੌਰ, ਡਾ. ਮੀਨੂ, ਮਿਸ. ਅਮਨਦੀਪ ਕੌਰ ਅਤੇ ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਨਾਲ ਜੁੜੀਆਂ ਵਿਦਿਆਥਣਾਂ ਦੁਆਰਾ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ- ਵੱਖ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ।