“ ਸਾਹਿਤ ਕਿਉਂ ਪੜ੍ਹੀਏ ?”-ਪ੍ਰੋ. ਯੋਗਰਾਜ ਅੰਗਰਿਸ਼

29 ਅਗਸਤ , 2023 ਨੂੰ ਮਲਟੀਮੀਡਿਆ ਸੈਂਟਰ ਵਿੱਚ ਪੰਜਾਬੀ ਸਾਹਿਤ ਸਭਾ ਵਲੋਂ ਪ੍ਰੋ. ਯੋਗਰਾਜ ਅੰਗਰਿਸ਼ (ਡੀਨ ਭਾਸ਼ਾਵਾਂ, ਪੰਜਾਬ ਯੂਨੀਵਰਸਿਟੀ, ਚੰੜੀਗੜ੍ਹ) ਦਾ “ਸਾਹਿਤ ਕਿਉਂ ਪੜ੍ਹੀਏ ?”-ਵਿਸ਼ੇ ਉੱਪਰ ਵਿਚਾਰ ਚਰਚਾ (ਲੈਕਚਰ) ਕਰਵਾਇਆ ਗਿਆ I ਇਸ ਚਰਚਾ ਵਿੱਚ ਉਹਨਾਂ ਨੇ ਸਾਹਿਤ ਦੇ ਆਗਾਜ਼ ਦੀ ਗੱਲ ਬਾਬਾ ਫ਼ਰੀਦ ਤੋਂ ਸ਼ੁਰੂ ਕਰਕੇ ਅਜੋਕੇ ਸਮੇਂ ਵਿਚਲੇ ਰੋਬੋਟਿਕ ਯੁੱਗ ਤੱਕ ਕੀਤੀ I ਉਹਨਾਂ ਅਨੁਸਾਰ ਸਾਹਿਤ ਦਾ ਨਿਰਮਾਣ ਮਨੁੱਖ ਦੀਆਂ ਭੌਤਿਕ ਅਤੇ ਮਾਨਸਿਕ ਜ਼ਰੂਰਤਾਂ ਤੋਂ ਬਾਦ ਸੁਹਜਤਾਮਕ ਲੋੜਾਂ ਵਿਚੋਂ ਹੋਇਆ ਹੈ I ਜਿਸ ਨਾਲ ਮਨੁੱਖ ਦੀਆਂ ਸਧਰਾਂ, ਇਛਾਵਾਂ ਤੇ ਮਨੋਵੇਗਾਂ ਦੀ ਪੂਰਤੀ ਹੋਈ I ਇਕ ਸਾਹਿਤਕਾਰ ਆਪਣੇ ਰੱਬੀ-ਸਬੱਬੀ ਮਿਲੇ ਹੁਨਰ ਨੂੰ ਵੱਖ-ਵੱਖ ਦ੍ਰਿਸ਼ਟਾਂਤਾਂ ਰਾਹੀਂ ਲੋਕਾਂ ਨੂੰ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਜਾਣ ਦੀ ਸਮਰੱਥਾ ਰੱਖਦਾ ਹੈ I ਅੱਜ ਭਾਵੇਂ ਮੰਨਿਆ ਜਾਂਦਾ ਹੈ ਕਿ ਸਾਹਿਤ ਦਾ ਨਿਰਮਾਣ ਮਸ਼ੀਨ ਵੀ ਕਰ ਸਕਦੀ ਹੈ, ਪਰ ਇਹ ਗੱਲ ਸਿਰੋਂ ਹੀ ਨਕਾਰੀ ਜਾ ਸਕਦੀ ਹੈ ਕਿਉਂਕਿ ਮਸ਼ੀਨ ਵਿਚ  ਨਾ ਤਾਂ ਸੰਵੇਦਨਾ ਦਾ ਪੱਖ ਹੁੰਦਾ ਹੈ ਤੇ ਨਾ ਹੀ ਸੁਹਜ ਦਾ I ਕੁਝ ਵੀ ਹੋਵੇ ਸਾਹਿਤ ਦਾ ਨਿਰਮਾਣ ਕੇਵਲ ਮਨੁੱਖ ਦੁਆਰਾ ਹੀ ਸੰਭਵ ਹੈ I ਇਸ ਲੈ ਮਨੁੱਖੀ ਜੀਵਨ ਵਿੱਚ ਸਾਹਿਤ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ I